ਸੰਪਰਕ

ਹੇਠਾਂ ਫੇਡੋਰਾ ਪਰੋਜੈਕਟ ਨਾਲ ਸੰਬੰਧਿਤ ਵੱਖ-ਵੱਖ ਪਰੋਜੈਕਟਾਂ, ਸਵਾਲਾਂ ਅਤੇ ਮੁੱਦਿਆਂ ਲਈ ਸੰਪਰਕਾਂ ਦੀ ਸੂਚੀ ਹੈ।

ਅੰਤਿਮ ਯੂਜ਼ਰ ਸਹਿਯੋਗ

ਡਿਵੈਲਪਮੈਂਟ ਟੀਮ ਨਾਲ ਕੰਮ ਕਰਨ ਵਾਸਤੇ ਅੰਤਿਮ ਯੂਜ਼ਰ ਦੀ ਮੱਦਦ ਵਾਸਤੇ, ਫੇਡੋਰਾ ਕਮਿਊਨਿਟੀ ਨਾਲ ਸੰਪਰਕ ਕਰੋ। ਹੋਰ ਬੇਨਤੀਆਂ ਲਈ, ਸੰਬੰਧਿਤ ਟੀਮ ਲੀਡਰ ਜਾਂ ਇੱਥੇ ਦਿੱਤੇ ਸੰਪਰਕ ਨੂੰ ਈ-ਮੇਲ ਕਰੋ।

ਕਾਨੂੰਨੀ ਮੁੱਦੇ

ਜੇ ਤੁਹਾਡੇ ਕੋਲ ਕੋਈ ਸਹੀ ਸਵਾਲ ਹੈ, ਜੋ ਪਬਲਿਕ ਵਿੱਚ ਵਿਚਾਰਿਆ ਜਾ ਸਕਦਾ ਹੈ, fedora-legal-list ਉੱਤੇ ਭੇਜੋ ਜਾਂ ਜੇ ਕੋਈ ਪਰਾਈਵੇਟ ਸਵਾਲ ਹੈ ਤਾਂ legal AT fedoraproject.org ਨੂੰ ਮੇਲ ਭੇਜੋ।

ਪਰੈੱਸ

ਪਰੈੱਸ ਸੰਬੰਧੀ ਸਵਾਲਾਂ ਲਈ, press@fedoraproject.org ਨਾਲ ਸੰਪਰਕ ਕਰੋ।

ਵੈੱਬਸਾਈਟ ਮੁੱਦੇ

ਜੇ ਤੁਹਾਡੇ ਕੋਲ ਫੇਡੋਰਾ ਵੈੱਬਸਾਈਟ (fedoraproject.org, fedorahosted.org, ਅਤੇ fedorapeople.org) ਨਾਲ ਸੰਬੰਧਿਤ ਕੋਈ ਸਵਾਲ ਜਾਂ ਮੁੱਦਾ ਹੈ, ਤਾਂ webmaster@fedoraproject.org ਨਾਲ ਸੰਪਰਕ ਕਰੋ ਜੀ।

ਸੂਚਨਾ: webmaster@fedoraproject.org ਨੂੰ ਸਹਿਯੋਗ ਬੇਨਤੀਆਂ ਲਈ ਨਹੀਂ ਵਰਤਿਆ ਜਾਂਦਾ। ਜੇ ਤੁਹਾਨੂੰ ਆਖਰੀ ਯੂਜ਼ਰ ਸਹਿਯੋਗ ਚਾਹੀਦਾ ਹੈ ਤਾਂ ਵਿਕਿ ਉੱਤੇ ਸੰਪਰਕ ਪੇਜ਼ ਵੇਖੋ। webmaster@fedoraproject.org ਨੂੰ ਭੇਜੀਆਂ ਸਭ ਈ-ਮੇਲਾਂ ਪਬਲਿਕ ਤੌਰ ਤੇ ਅਕਾਇਵ ਕੀਤੀਆਂ ਜਾਂਦੀਆਂ ਹਨ।

ਅਪਾਚੇ ਟੈਸਟ ਪੇਜ਼

ਫੇਡੋਰਾ ਟੈਸਟ ਪੇਜ਼

ਜੇ ਤੁਸੀਂ ਵੈੱਬਸਾਈਟ ਵੇਖੀ ਤਾਂ ਫੇਡੋਰਾ ਟੈਸਟ ਪੇਜ਼ ਵੇਖੋ, ਜੋ ਉੱਤੇ ਦਿੱਤੀ ਤਸਵੀਰ ਵਾਂਗ ਹੈ, ਹੈਰਾਨ ਨਾ ਹੋਵੋ। ਇਸ ਦਾ ਮਤਬਲ ਹੈ ਕਿ ਵੈੱਬਸਾਈਟ ਜੋ ਤੁਸੀਂ ਵੇਖ ਰਹੇ ਹੋ, ਅਪਾਚੇ ਵੈੱਬ ਸਰਵਰ ਨਾਲ ਚੱਲਦੀ ਹੈ, ਜੋ ਹਾਲੇ ਸੰਰਚਿਤ ਨਹੀਂ ਕੀਤਾ ਹੈ, ਅਤੇ ਕੁੱਝ ਸਮੱਸਿਆਵਾਂ ਹਨ ਅਤੇ ਹਾਲੇ ਪਰਬੰਧਨ ਅਧੀਨ ਹੈ। ਸਾਡੇ ਵਿਕਿ ਰਾਹੀਂ ਫੇਡੋਰਾ ਟੈਸਟ ਪੇਜ਼ ਪੜ੍ਹੋ।

ਸੂਚਨਾ: ਜੋ ਡੋਮੇਨ fedoraproject.org, fedorahosted.org, ਜਾਂ fedorapeople.org ਵਿੱਚੋਂ ਕੋਈ ਨਹੀਂ, ਤਾਂ ਇਸ ਉੱਤੇ ਫੇਡੋਰਾ ਪਰੋਜੈਕਟ ਦੀ ਮਲਕੀਅਤ ਨਹੀਂ ਹੈ ਅਤੇ ਇਸੇ ਤਰਾਂ ਅਸੀਂ ਇਸ ਡੋਮੇਨ ਨਾਲ ਸੰਬੰਧਿਤ ਸਵਾਲਾਂ ਲਈ ਸੰਪਰਕ ਨਹੀਂ ਕਰ ਸਕਦੇ। ਵੈੱਬਸਾਈਟ ਦੇ ਮਾਲਕ ਨਾਲ ਸੰਪਰਕ ਕਰੋ ਜੀ ਅਤੇ ਸਮੱਸਿਆ ਹੱਲ ਲਈ ਪੁੱਛੋ। ਆਮ ਕਰਕੇ, ਮੇਲ “ਵੈੱਬ-ਮਾਸਟਰ” ਨਾਂ ਨੂੰ ਭਜੀ ਜਾਂਦੀ ਹੈ ਅਤੇ ਵੈੱਬਸਾਈਟ ਦੇ ਡੋਮੇਨ ਵੱਲ ਭੇਜੀ ਜਾਂਦੀ ਹੈ ਤਾਂ ਜੋ ਸੰਬੰਧਿਤ ਬੰਦੇ ਤੱਕ ਪਹੁੰਚ ਸਕੇ। ਉਦਾਹਰਨ ਲਈ, ਜੇ ਤੁਹਾਨੂੰ www.example.com ਨਾਲ ਕੋਈ ਸਮੱਸਿਆ ਲੱਗਦੀ ਹੈ, ਤਾਂ ਤੁਹਾਨੂੰ “webmaster@example.com” ਵੱਲ ਈ-ਮੇਲ ਭੇਜਣਾ ਚਾਹੀਦਾ ਹੈ।

ਮਿੱਰਰ ਸਮੱਸਿਆਵਾਂ

ਜੇ ਤੁਹਾਨੂੰ ਕੋਈ ਸਮੱਸਿਆ ਹੈ ਜਾਂ ਫੇਡੋਰਾ ਪਰੋਜੈਕਟ ਮਿਰਰ ਸੰਬੰਧੀ ਕੋਈ ਸਵਾਲ ਹੈ, ਤਾਂ mirror-admin@fedoraproject.org ਨਾਲ ਸੰਪਰਕ ਕਰੋ ਜੀ।

ਹੋਰ ਸੰਪਰਕ

ਹੋਰ ਸੰਪਰਕਾਂ ਦੀ ਲਿਸਟ ਲਈ ਵਿੱਕੀ ਉਤੇ ਸੰਪਰਕ ਸਫਾ ਵੇਖੋ।